Patiala: Nov. 9, 2020
Extension lecture on Social Dilemmas and Issues of Punjab at Modi College
The Social Sciences Department of Multani Mal Modi college today organized an On-line discussion cum lecture in continuation of One-week celebrations as per guidelines of government of Punjab and dedicated to the ‘Punjabi Diwas’. This lecture was focused at understanding the contemporary Punjab and to discuss different socio-political problems and issues faced by it. The lecture was delivered by Prof. (Dr) H. S. Bhatti, The department of Social Sciences, Punjabi University, Patiala
College principle Dr. Khushvinder Kumar while welcoming the main speaker said that Punjab is passing through a transitional phase of history and it is appropriate time to initiate dialogue about the inter-contextual complicity of social –political and economic factors of Punjabi people. Dr.Ved.Prakash Sharma, Dean, Social Sciences said that Punjabi society as a sociological unit is a complex society and the fundamental purpose of this discussions and programme is to understand different streaks of conscious in the present Punjab.
Prof.Shubam Jain, Assistant Professor, Public administration, introduced Prof. (Dr) H. S. Bhatti.
Prof. (Dr) H. S. Bhatti, while addressing the students remembered the glorious resistance movements and knowledge traditions of Punjab and said that the process of commoditization and commercialization of agriculture, the unorganized urbanization and degradation of environment are the main challenges faced by Punjab. He said that there is need to address the present electoral process and to re-invent the ethical foundations of educational system and socio-political consciousness.
Dr. Jagjot Singh coordinated the programme. Around 500 students attended the lecture.The vote of thanks was presented by Prof by Dean, Social Sciences department. The programme was technically managed by Dr. Rohit Sechdeva.
ਪਟਿਆਲਾ: 9 ਨਵੰਬਰ, 2020
ਮੋਦੀ ਕਾਲਜ ਵਿੱਚ ਪੰਜਾਬ ਨੂੰ ਦਰਪੇਸ਼ ਸਮਾਜਿਕ ਸੰਕਟ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸ਼ੋਸ਼ਲ-ਸਾਇੰਸਿੰਜ਼ ਵੱਲੋਂ ਪੰਜਾਬੀ ਸਪਤਾਹ ਦੇ ਸੰਦਰਭ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ’ ਪੰਜਾਬ ਨੂੰ ਦਰਪੇਸ਼ ਸਮਾਜਿਕ ਸੰਕਟ’ ਤੇ ਇੱਕ ਵਿਸ਼ੇਸ ਭਾਸ਼ਣ ਤੇ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ।ਇਹ ਭਾਸ਼ਣ ਪੰਜਾਬ ਦਿਵਸ ਨੂੰ ਸਮਰਪਿਤ ਸੀ।ਇਸ ਭਾਸ਼ਣ ਦਾ ਉਦੇਸ਼ ਮੌਜੂਦਾ ਪੰਜਾਬ ਨੂੰ ਦਰਪੇਸ਼ ਸਮਾਜਿਕ ਤੇ ਸਿਆਸੀ ਸੰਕਟਾਂ ਦਾ ਮੁਤਾਲਿਆ ਕਰਨਾ ਸੀ।ਇਸ ਭਾਸ਼ਣ ਵਿੱਚ ਮੁੱਖ ਵਕਤਾ ਵੱਜੋਂ ਪ੍ਰੋ. ਡਾ.ਐਚ.ਐੱਸ ਭੱਟੀ, ਸਮਾਜ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਮੂਲੀਅਤ ਕੀਤੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ-ਮਹਿਮਾਨ ਵੱਜੋਂ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਮੋਜੂਦਾ ਸਮੇਂ ਵਿੱਚ ਪੰਜਾਬ ਇਤਿਹਾਸ ਦੇ ਬੇਹੱਦ ਸਖਤ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਹ ਸਮਾਂ ਪੰਜਾਬ ਨੂੰ ਦਰਪੇਸ਼ ਸਮਾਜਿਕ, ਸਿਆਸੀ ਤੇ ਆਰਥਿਕ ਚਣੌਤੀਆਂ ਨੂੰ ਸੰਬੋਧਿਤ ਹੋਣ ਦਾ ਸਹੀ ਸਮਾਂ ਹੈ।ਇਸ ਮੌਕੇ ਤੇ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ,ਡੀਨ,ਸ਼ੋਸ਼ਲ ਸ਼ਾਇੰਸਿਜ਼ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਮਾਜ ਸਮਾਜਿਕ ਯੂਨਿਟ ਵੱਜੋਂ ਇੱਕ ਗੁੰਝਲਦਾਰ ਇਕਾਈ ਹੈ ਅਤੇ ਇਸ ਪ੍ਰੋਗਰਾਮ ਦਾ ਮਕਸਦ ਪੰਜਾਬੀ ਚੇਤਨਾ ਦੇ ਵੱਖ-ਵੱਖ ਪਸਾਰਾਂ ਨੂੰ ਸਮਝਣ ਦੀ ਕੋਸ਼ਿਸ ਕਰਨਾ ਹੈ।ਇਸ ਮੌਕੇ ਤੇ ਪ੍ਰੋ.ਸ਼ੁਭਮ ਜੈਨ ਨੇ ਮੁੱਖ ਵਕਤਾ ਨਾਲ ਜਾਣ-ਪਛਾਣ ਕਰਵਾਈ।
ਪ੍ਰੋ.ਡਾ.ਐਚ.ਐੱਸ ਭੱਟੀ ਨੇ ਇਸ ਮੌਕੇ ਤੇ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਗਿਆਨ ਅਤੇ ਨਾਬਰੀ ਦੀਆਂ ਸ਼ਾਨਦਾਰ ਪੰਪ੍ਰਰਾਵਾਂ ਰਹੀਆਂ ਹਨ ਅਤੇ ਮੌਜੂਦਾ ਦੌਰ ਵਿੱਚ ਖੇਤੀ ਦੇ ਵਪਾਰੀਕਰਣ,ਅਣਮਿਣਵੇ ਵਿਕਾਸ ਤੇ ਸ਼ਹਿਰੀਕਰਣ ਅਤੇ ਵਾਤਾਵਰਣ ਦੇ ਦੂਸ਼ਿਤ ਹੋਣ ਕਾਰਨ ਪੰਜਾਬ ਗਹਿਰੇ ਸੰਕਟ ਵਿੱਚ ਹੈ।ਉਹਨਾਂ ਕਿਹਾ ਕਿ ਇਸ ਸਮੇਂ ਨਾ ਸਿਰਫ ਚੋਣਾਂ ਦੀ ਪ੍ਰਕ੍ਰਿਆਂ ਨੂੰ ਨਵਿੳਆਉਣ ਦੀ ਜ਼ਰੂਰਤ ਹੈ ਸਗੋਂ ਸਿੱਖਿਆਂ ਅਤੇ ਸਿਆਸੀ-ਸਮਾਜਿਕ ਚੇਤਨਾ ਨੂੰ ਵੀ ਨਵੇਂ ਸਿਰਿਉਂ ਘੜਨ ਦੀ ਲੋੜ੍ਹ ਹੈ।ਪ੍ਰੋਗਰਾਮ ਨੂੰ ਡਾ.ਜਗਜੋਤ ਸਿੰਘ ਨੇ ਸੰਚਾਰੂ ਰੂਪ ਵਿੱਚ ਚਲਾਇਆ।500 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ।ਪ੍ਰੋ. ਵੇਦ ਪ੍ਰਕਾਸ਼ ਸ਼ਰਮਾ,ਡੀਨ,ਸ਼ੋਸ਼ਲ ਸ਼ਾਇੰਸਿਜ਼ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।